ਪਿਛਲੇ 15 ਸਾਲਾਂ ਤੋਂ ਇਟਲੀ ਪ੍ਰਵਾਸ ਵਿੱਚ ਜੂਝ ਰਹੇ ਪੰਜਾਬੀ ਸਤਵਿੰਦਰਪਾਲ ਸਿੰਘ ਦੀ ਕੰਮ ਦੌਰਾਨ ਸੱਟ ਲੱਗਣ ਕਾਰਨ ਹਸਪਤਾਲ ਵਿੱਚ ਮੌਤ — ਮਰਹੂਮ ਨੇ ਕੁਝ ਮਹੀਨਿਆਂ ਬਾਅਦ ਹੀ ਵਿਆਹ ਕਰਵਾਉਣ ਜਾਣਾ ਸੀ ਪੰਜਾਬ
news - 17 Apr 2025
ਇਟਲੀ, 16 ਅਪ੍ਰੈਲ – ਇਟਲੀ ਦੇ ਲਾਤੀਨਾ ਇਲਾਕੇ ਦੇ ਬੇਲਲਾ ਰੋਮਾ ਮਾਰੀਨਾ ਵਿੱਚ ਰਹਿ ਰਹੇ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਨਿਵਾਸੀ ਸਤਵਿੰਦਰਪਾਲ ਸਿੰਘ (ਸਿੰਨੀ)ਉਮਰ 34 ਸਾਲ ਦੀ ਕੰਮ ਦੌਰਾਨ ਹੋਈ ਚੋਟ ਕਾਰਨ ਇਟਲੀ ਦੇ ਹਸਪਤਾਲ ਵਿੱਚ ਮੌਤ ਹੋ ਗਈ।
ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਕੰਮ ਕਰਦਿਆਂ ਸਿਰ ‘ਤੇ ਭਾਰੀ ਸਾਮਾਨ ਲੱਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਰਹੀ। ਹਸਪਤਾਲ ਦਾਖ਼ਲ ਹੋਣ ਤੋਂ ਬਾਅਦ ਉਹ ਕਈ ਹਫ਼ਤੇ ਤੱਕ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝਦੇ ਰਹੇ ਪਰ ਆਖ਼ਰਕਾਰ 16 ਅਪ੍ਰੈਲ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਸਤਵਿੰਦਰਪਾਲ ਸਿੰਘ 2009 ਤੋਂ ਇਟਲੀ ਵਿੱਚ ਰਹਿ ਰਹੇ ਸਨ। ਉਹ ਇਕ ਮਿਹਨਤੀ, ਇਮਾਨਦਾਰ ਅਤੇ ਸਾਫ਼-ਦਿਲ ਇਨਸਾਨ ਸਨ ਜੋ ਆਪਣੇ ਭਵਿੱਖ ਦੀਆਂ ਯੋਜਨਾਵਾਂ ਲਈ ਸਖ਼ਤ ਮਿਹਨਤ ਕਰਦੇ ਸਨ। ਕੁਝ ਮਹੀਨਿਆਂ ਬਾਅਦ ਉਹ ਵਿਆਹ ਕਰਕੇ ਪੰਜਾਬ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਅਚਾਨਕ ਮੌਤ ਨੇ ਸਾਰੇ ਸੁਪਨੇ ਅਧੂਰੇ ਛੱਡ ਦਿੱਤੇ।
ਉਨ੍ਹਾਂ ਦੀ ਮੌਤ ਦੇ ਸਮੇਂ ਨਾਲ ਉਨ੍ਹਾਂ ਦੇ ਦੋਸਤਾਂ ਅਤੇ ਸਾਥੀਆਂ ਨੇ ਦੁੱਖ ਪ੍ਰਗਟਾਇਆ ਅਤੇ ਉਨ੍ਹਾਂ ਦੀ ਡੈੱਡ ਬੋਡੀ ਪੰਜਾਬ ਭੇਜਣ ਲਈ ਮਦਦ ਦੀ ਅਪੀਲ ਕੀਤੀ ਹੈ।
ਜੇਕਰ ਤੁਸੀਂ ਸੱਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ , ਤਾਂ ਹੇਠਾਂ ਦਿੱਤੇ ਸੰਪਰਕ ਰਾਹੀਂ ਸਹਿਯੋਗ ਕੀਤਾ ਜਾ ਸਕਦਾ ਹੈ:
📧 Email: itapunjabi@gmail.com