ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
ਜਿੱਦਾਂ ਕਿ ਤੁਹਾਨੂੰ ਹੁਣ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਾ ਹੋਣਾ ਆ ਕਿ ਮੱਟਿਓ ਸਲਵੀਨੀ ਜੀ ਨੇ 2019 ਦੇ ਵਿਚ ਜਿਹੜੇ ਖੇਤੀਬਾੜੀ ਦੇ ਪੇਪਰ ਖੁਲ੍ਹਣੇ ਆ ਓਹਨਾ ਉੱਤੇ ਦਸਤਖ਼ਤ ਕਰ ਦਿੱਤੇ ਆ. ਇਸ ਤੋਂ ਬਾਦ ਤਕਰੀਬਨ ਲੋਕਾਂ ਵਿਚ ਇਕ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ ! ਕਿ ਸ਼ੁਕਰ ਆ ਪ੍ਰਮਾਤਮਾ ਦਾ ਕਿ ਇਟਲੀ ਨੇ ਵੀ ਹਾਮੀ ਭਾਰੀ ਆਖਿਰਕਾਰ ਪੇਪਰ ਖੋਲਣ ਵਿਚ..
ਕੁਸ਼ ਸਵਾਲ ਨੇ ਜੀ ਜੋ ਹੋ ਹੋ ਸਕਦਾ ਹੈ ਇੰਡੀਆ ਤੋਂ ਆਉਣ ਵਾਲੇ ਮੇਰੇ ਵੀਰਾਂ ਦੇ ਮਨ੍ਹ ਵਿੱਚ ਹੋਣ
- ਕੀ 10 -11 ਲੱਖ ਲਾਕੇ ਇਟਲੀ ਵਿੱਚ ਆਉਣ ਦਾ ਕੋਈ ਫਾਇਦਾ ਹੈ ਸਾਂਨੂੰ ??
- ਇੱਟਲੀ ਵਿੱਚ ਮੇਰੀ ਤਨਖਾਹ ਕਿੰਨੀ ਹੋਊਗੀ ?
- ਜਿੰਨਾ ਪੈਸਾ ਮੈਂ ਲਾਕੇ ਆਉਣ ਲੱਗਾ ਹਾਂ ਕੀ ਇਹ ਪੂਰਾ ਹੋ ਜਾਊਗਾ ?
- ਮੈ ਏਜੇਂਟ ਨੂੰ ਹੁਣ ਪੈਸੇ ਦੇਣੇ ਆ ਪਾਰ ਮੇਰੇ ਪੇਪਰ ਨਿਕਲਣੇ ਕਿੰਨੇ time ਤਕ ਆ ?
- ਕੀ ਮੈਂ ਜਿਹੜਾ ਏਜੇਂਟ ਚੁਣਿਆ ਹੈ ਉਹ ਸਹੀ ਹੈ ਕੀ ਨਹੀਂ ?
- 6 ਮਹੀਨੇ ਜਾ ਫਿਰ 9 ਮਹੀਨੇ ਵਾਲੇ ਜਿਹੜੇ ਇਹ ਪੇਪਰ ਹਨ ਜਦ ਹਨ ਨੇ expire ਹੋ ਜਾਣਾ ਹੈ ਕੀ ਉਸ ਤੋਂ ਬਾਅਦ ਮੇਨੂ ਇੰਡੀਆ ਵਾਪਸ ਆਉਣਾ ਪਾਊਗਾ ?
- ਪੇਪਰ ਨੂੰ ਬਦਲਾਉਣ ਵਿੱਚ ਮੇਰਾ ਕਿੰਨਾ ਖਰਚਾ ਆਉਣਾ ਹੈ ?
- ਕੀ ਮੈਂ ਆਪਣਾ ਖਰਚਾ ਚੁੱਕ ਸਕੂੰਗਾ ?
- ਕੀ ਮੇਰੇ ਸਿਰ ਐਵੇਂ ਵਿਹਾਜ ਤੇ ਨਹੀਂ ਪਈ ਜਾਊਗਾ
ਵਾਰੀ ਵਾਰੀ ਇਹਨਾਂ ਸਾਰੇ ਸਵਾਲ ਦੇ ਜਵਾਬ ਮੈਂ ਕੁਲਵੀਰ ਸਿੰਘ ਆਪਣੇ ਹਿਸਾਬ ਨਾਲ ਦੇਣ ਦੀ ਕੋਸ਼ਿਸ਼ ਕਰੂੰਗਾ ਜੀ, ਇਹਨਾਂ ਸਵਾਲਾਂ ਦੇ ਜਵਾਬਾਂ ਨੂੰ ਤੁਸੀਂ ਸਿਰਫ ਇਕ ਆਪਣੀ ਜਰਨਲ ਨੌਲਿਜ ਵਧਾਉਣ ਦੀ ਤਰਾਂ ਪੜ੍ਹਿਓ ਜੀ, ਕਿਉਂਕਿ ਮੈਂ ਕਿਸੇ ਨੂੰ ਕੋਈ ਸਲਾਹ ਨਹੀਂ ਦੇ ਰਿਹਾ.
ਦਸ ਲੱਖ ਲਾਕੇ ਜਾਣਾ ਜਾ ਫਿਰ ਨਹੀਂ ਜਾਣਾ ਇਸ ਬਾਰੇ ਅਸੀਂ ਲਾਸ੍ਟ ਵਿੱਚ ਗੱਲ ਕਰਦੇ ਹਾਂ, ਪਹਿਲਾਂ ਦੇਖਦੇ ਹਾਂ ਕਿ ਅੱਸੀ ਜਦ ਨਵੇਂ ਨਵੇਂ ਇੱਟਲੀ ਵਿੱਚ ਨੋ ਜਾ ਫਿਰ ਛੇ ਮਹੀਨੇ ਵਾਲੇ ਪੇਪਰਾਂ ਤੇ ਜਾਂਦੇ ਹਾਂ ਤੇ ਸਾਡੀ ਤਨਖਾਹ ਕਿੰਨੀ ਹੋਊਗੀ ?
ਅਗਰ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਤੇ, ਜਦ ਤੁਸੀਂ ਇੱਟਲੀ ਵਿੱਚ ਖੇਤੀਬਾੜੀ ਵਾਲੇ ਪੇਪਰ ਰਹੀ ਆਉਂਦੇ ਹੋ, ਤੇ ਤੁਹਾਡੀ ਤਨਖਾਹ ਪਹਿਲਾਂ ਹੀ ਤੁਹਾਨੂੰ ਦੱਸੀ ਹੁੰਦੀ ਹੈ. ਤਕਰੀਬਨ 4 – 500€ ਘੱਟ ਤੋਂ ਘੱਟ ਸਰਕਾਰ ਵੀ ਕਹਿੰਦੀ ਹੈ ਕਿ ਇੰਨੀ ਹੋਵੇ, ਤੁਸੀਂ normally 6 ਘੰਟੇ ਕਮ ਕਰਨਾ ਹੁੰਦਾ ਹੈ, ਹਫਤੇ ਵਿੱਚ. ਪਰ ਹੁਣ ਅਸੀਂ ਚਲਦੇ ਆ ਜੋ ਅਸਲੀਅਤ ਵਿੱਚ ਹੁੰਦਾ ਹੈ, ਹੁੰਦਾ ਇਹ ਹੈ ਜੀ ਕਿ ਤੁਹਾਨੂੰ ਪੈਸੇ ਮਿਲਨੇ ਆ ਕੁਸ਼ ਦੋ ਜਾ ਫਿਰ ਤਿੰਨ € ਘੰਟੇ ਦੇ ( ਅਗਰ ਤੁਸੀਂ ਵਧੀਆ ਜਗਾ ਜਾਂਦੇ ਹੋ ) ਨਹੀਂ ਤੇ ਤੁਹਾਨੂੰ ਮਿਲਣਾ ਹੈ ਕਮ ਦਿਹਾੜੀ ਦੇ ਹਿਸਾਬ ਨਾਲ 25€ ਦਿਹਾੜੀ. ਸਵੇਰੇ ਸੱਜਰੇ ਹੀ ਉਥੇ ਕ ਸ਼ਾਮ ਤਕ ਕੰਮ ਕਰਨਾ ਪੈਣਾ. ਕਈ ਬਾਰ ਤੇ ਸੁਨਣ ਚ ਆਇਆ ਹੈ ਕਿ ਬਹੁਤ ਸਾਰੇ ਬੰਦਿਆ ਨੂੰ ਪੈਸੇ ਵੀ ਨਹੀਂ ਮਿਲਦੇ.
ਸਵਾਲ 3: ਮੇਰੇ ਪੈਸੇ ਪੂਰੇ ਹੋ ਜਾਉਗੇ ? ਅਗਰ ਤੁਸੀਂ ਦੋ ਤਿੰਨ ਜਾ ਫਿਰ 25€ ਦਿਹਾੜੀ ਤੇ ਕੰਮ ਕਰਦੇ ਹੋ, ਤੁਸੀਂ ਆਪ ਸਮਝਦਾਰ ਹੋ, ਕਿੰਨੇ ਟਾਈਮ ਵਿੱਚ ਤੁਸੀਂ ਆਪਣੇ ਪੈਸੇ ਪੂਰੇ ਕਰੂਗੇ.
ਸਵਾਲ 4: ਕਿੰਨਾ ਟਾਈਮ ਲੱਗੂਗਾ ? ਇਹਦੇ ਜਵਾਬ ਲੇਈ ਬੱਸ ਇੰਨਾ ਕਹਿਣਾ ਚਾਵਾਂਗਾ ਜੀ ਕਿ ਪਿੱਛਲੇ ਸਾਲ 2018 ਵਿੱਚ ਭਰੇ ਹੋਏ ਬੰਦਿਆਂ ਦੇ ਹੁਣ ਵੀ ਮੈਸਜ ਆਉਂਦੇ ਆ ਕਿ 2018 ਵਾਲੇ ਪੇਪਰਾਂ ਦਾ ਨਿਕਲਣ ਦਾ ਕੋਈ ਚਾਂਸ ਹੈ ਕ ਨਹੀਂ ?
ਸਵਾਲ 5: ਏਜੇਂਟ ਸਹੀ ਹੈ ਜਾ ਨਹੀਂ ? ਇਹ ਡਿਪੇਂਦ ਕਰਦਾ ਆ ਤੁਸੀਂ ਕਿਸ ਨੂੰ ਪੈਸੇ ਦਿੱਤੇ ਆ ਜੀ, ਕਿਸੇ ਨੂੰ ਵੀ ਸਹੀ ਜਾ ਫਿਰ ਗ਼ਲਤ ਕਹਿਣਾ ਮੁਸ਼ਕਿਲ ਆ
ਸਵਾਲ 6: ਤੁਹਾਨੂੰ ਵਾਪਸ ਜਾਣਾ ਪੈਣਾ ਹੈ ਜਾ ਨਹੀਂ ? ਅਗਰ ਤੁਹਾਨੂੰ ਇਥੇ ਕੋਈ ਮਾਲਕ ਲੱਭ ਜਾਂਦਾ ਹੈ ਜੋ ਤੁਹਾਡਾ contract ਕਰ ਲੈਂਦਾ ਹੈ ਅਤੇ ਇਹ ਲਿਖਤੀ ਰੂਪ ਵਿੱਚ ਸਰਕਾਰ ਨੂੰ ਦੇ ਦਿੰਦਾ ਹੈ ਕਿ, ਉਹ ਤੁਹਾਡਾ ਟੈਕਸ ਭਰਨ ਅਤੇ ਤੁਹਾਡੀ ਤਨਖਾਹ ਦੇਣ ਦੇ ਯੋਗ ਹੈ, ਤਾਂ ਫਿਰ ਤੁਹਾਡੇ ਪੇਪਰ change ਹੋ ਸਕਦੇ ਹਨ. ਇਕ ਹੋ ਹੋਰ ਜਰੂਰੀ ਗੱਲ, ਜਿਹੜਾ ਟੈਕਸ ਹੁੰਦਾ ਹੈ ਉਹ ਤੁਸੀਂ ਨਹੀਂ ਜਿਸ ਨਾਲ ਤੁਸੀਂ ਕੰਮ ਕਰਦੇ ਹੋ, ਓਹਨਾ ਨੇ ਭਰਨਾ ਹੁੰਦਾ ਹੈ ਜੀ.
ਸਵਾਲ 7: ਖਰਚਾ ? ਤੁਹਾਡਾ ਕੋਈ ਖਰਚਾ ਨਹੀਂ ਆਉਣਾ ਜੀ, ਬੜੀ ਹੱਦ 100€ ਲਗ ਜਾਉਗੇ, ਪਰ ਉਹ ਵੀ ਸਹੀ ਮਾਨਿਆ ਵਿੱਚ ਦੇਖਿਆ ਜਾਵੇ ਤਾਂ ਜਿਸ ਮਾਲਕ ਕੋਲ ਤੁਸੀਂ ਕੰਮ ਕਰਦੇ ਹੋ ਉਸਨੇ ਹੀ ਕਰਵਾਕੇ ਦੇਣਾ ਹੁੰਦਾ ਹੈ.
ਸਵਾਲ 8: ਖ਼ਰਚਾ ਚੁੱਕ ਸਕਦੇ ਹੋ ਕ ਨਹੀਂ ?. ਕਾਨੂੰਨ ਦੇ ਹਿਸਾਬ ਨਾਲ: ਜਿਸ ਬੰਦੇ ਨੇ ਤੁਹਾਡੇ ਪੇਪਰ ਭਰੇ ਆ, ਉਸਨੇ ਹੀ ਤੁਹਾਡੇ ਰਹਿਣ ਦਾ ਖਰਚਾ ਕਰਣਾ ਹੁੰਦਾ ਹੈ. ਅਸਲੀਅਤ ਵੱਲ ਚਲਦੇ ਹਾਂ, ਇਹ ਵੀ ਜੀ dipend ਕਰਦਾ ਹੈ, ਤੁਸੀਂ ਕਿੰਨੇ ਬੰਦਿਆਂ ਦੇ ਨਾਲ ਰਹਿ ਰਹੇ ਹੋ, ਤੁਸੀਂ ਕਿੰਨੇ ਪੈਸੇ ਕਮਾ ਰਹੇ ਹੋ.
ਸਵਾਲ 9: ਵਿਆਜ ਪੈਣਾ ਜਾ ਫਿਰ ਨਹੀਂ ਪੈਣਾ: ਨਿਰਭਰ ਕਰਦਾ ਹੈ ਜੀ, ਤੁਸੀਂ ਕਿੰਨੇ ਪੈਸੇ ਕਮਾ ਰਹੇ ਹੋ. ਉਮੀਦ ਹੀ ਹੈ ਕਿ ਤੁਸੀਂ ਇਥੇ ਆਕੇ ਬਹੁਤ ਪੈਸੇ ਕਮਾਉਗੇ.
ਸਵਾਲ 1: ਮੇਰੇ ਹਿਸਾਬ ਨਾਲ ਇਸ ਸਵਾਲ ਦਾ ਫੈਸਲਾ ਤੁਹਾਨੂੰ ਆਪ ਕਰਣਾ ਚਾਹੀਦਾ ਹੈ