ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ,
ਇਹ ਸਵਾਲ ਬਹੁਤ ਪੁੱਛਿਆ ਜਾ ਰਿਹਾ ਹੈ ਕਿ ਜਿਸ ਵੇਲੇ ਸਾਨੂੰ ਚਿੱਠੀ ਆ ਜਾਂਦੀ ਹੈ ਕੇ ਤੁਹਾਡੇ ਪੇਪਰ ਨਿਕਲ ਗਏ ਆ ਜੀ, ਉਸ ਤੋਂ ਬਾਅਦ nulla osta ਕਿੰਨੇ ਟਾਈਮ ਬਾਅਦ ਮਿਲ ਜਾਂਦਾ ਹੈ ਜੀ ?
ਜਿਸ ਵੇਲੇ ਤੁਹਾਡੇ ਮਾਲਕ ਨੂੰ ਚਿੱਠੀ ਆ ਜਾਂਦੀ ਹੈ ਕਿ ਤੁਹਾਡੇ ਪੇਪਰ ਨਿਕਲ ਗਏ ਆ ਜੀ, ਉਸ ਤੋਂ ਬਾਅਦ ਤੁਹਾਡੇ ਮਾਲਕ ਜਿਸਨੇ ਤੁਹਾਡੇ ਪੇਪਰ ਭਰੇ ਆ, ਓਹਨੂੰ prefettura (ਸਰਕਾਰੀ ਦਫਤਰ ) ਵਿੱਚ ਬੁਲਾਇਆ ਜਾਂਦਾ ਹੈ. ਓਹਨੂੰ ਲਿਸਟ ਦਿੱਤੀ ਜਾਂਦੀ ਹੈ ਕਿਹੜੇ ਕਿਹੜੇ ਪੇਪਰ ਚਾਹੀਦੇ ਹਨ, ਜਿਸ ਵੇਲੇ ਤੁਹਾਡਾ ਮਾਲਕ ਸਾਰੇ ਪੇਪਰ submit ਕਰ ਦਿੰਦਾ ਹੈ.
ਉਸ ਨੂੰ ਇਕ date (ਤਰੀਕ ) ਦਿੱਤੀ ਜਾਂਦੀ ਹੈ ਕੇ ਫਲਾਣੀ ਤਰੀਕ ਨੂੰ ਆਪਣੇ ਪੇਪਰ ਲੈ ਜਾਇਓ.