Nato countries

nato

NATO ਮੂਲ ਰੂਪ’ ਚ ਹੈ ਕੀ? ਇਸਦੇ ਚੱਲ ਰਹੇ ਵਰਤਮਾਨ ਰੂਸ-ਯੂਕਰੇਨ ਯੁੱਧ ਨਾਲ ਜੁੜਦੇ ਤਾਰ ਬਾਰੇ ਗਲਬਾਤਇਹ ਪੋਸਟ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਬਹੁਤ ਸਾਫ਼ ਸ਼ਬਦਾਂ’ਚ ਕਹਿਣਾ ਚਾਹੁੰਦਾ ਹਾਂ ਕਿ ਯੂਕਰੇਨ’ਚ ਚੱਲ ਰਹੇ ਯੁੱਧ ਦਰਪੇਸ਼ ਜਾ ਰਹੀ ਹਰ ਇਨਸਾਨੀ ਜਾਨ ਲਈ ਪੂਰੀ ਸੰਵੇਦਨਾ ਹੈ ਤੇ ਦੋ ਦੇਸ਼ਾਂ ਦੀ ਜੰਗ ਵਿੱਚ ਹਾਕਮਾਂ ਦੀਆਂ ਲਾਲਾਸਾਵਾਂ’ਚ ਆਮ ਲੋਕ ਹੀ ਮਰਦੇ ਹਨ।

ਪਰ ਫੇਰ ਵੀ ਸਾਨੂੰ ਤਸਵੀਰ ਦਾ ਦੂਜਾ ਪਾਸਾ ਵੀ ਦੇਖਣਾ ਚਾਹੀਦਾ ਹੈ,ਜਿਸ ਲਈ ਕਈ ਦੋਸਤਾਂ ਨੇ ਪੁੱਛਿਆ ਸੀ ਕਿ ਰੂਸ ਦੀ ਐਡੀ ਕੀ ਘਲਾੜੇ’ਚ ਬਾਂਹ ਆਈ ਸੀ ਜੋ ਯੂਕਰੇਨ’ਤੇ ਹਮਲਾ ਕਰਨਾ ਪਿਆ।ਆਪਣੇ’ਤੇ ਐਨੀਆਂ ਬੰਦਿਸ਼ਾਂ ਝੱਲਣੀਆਂ ਪਈਆਂ,ਆਲਮੀ ਮੰਚਾਂ’ਤੇ ਇਕੱਲਾ ਰਹਿ ਗਿਆ ਹੈ ਤੇ ਜਾਨੀ-ਮਾਲੀ ਨੁਕਸਾਨ ਵੀ ਕਰਵਾ ਰਿਹਾ ਹੈ।ਮਰਦੀ ਨੇ ਅੱਕ ਚੱਬਿਆ,ਹਾਰ ਕੇ….

North Atlantic Treaty Organization(NATO)ਦੀ ਸਥਾਪਾਨਾ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ 4 ਅਪ੍ਰੈਲ 1949 ਨੂੰ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿਖੇ ਹੋਈ ਵਾਸ਼ਿੰਗਟਨ ਸੰਧੀ ਦੇ ਸਿੱਟੇ ਵਜੋ 12 ਦੇਸ਼ਾਂ ਦੇ ਹਸਤਾਖਾਰਾਂ ਨਾਲ ਹੋਈ।ਇਹ ਸਾਰੇ ਮੁਲਖ ਅਟਲਾਂਟਿਕ ਮਹਾਂਸਾਗਰ ਦੇ ਉੱਤਰੀ ਪਾਸੇ ਵਾਲੇ ਸਨ।ਇਸ ਮਿਲਟਰੀ ਗੁੱਟ ਦਾ ਰਸਮੀ ਟੀਚਾ ਲੋਕਤੰਤਰ ਤੇ ਅਜ਼ਾਦੀ ਦੀ ਰੱਖਿਆ ਕਰਨਾ ਦੱਸਿਆ ਗਿਆ,ਪਰ ਅਸਲ’ਚ ਇਸਦਾ ਮਕਸਦ ਪੱਛਮ ਨੂੰ ਸੋਵੀਅਤ ਸੰਘ(ਰੂਸੀ ਦੀ ਅਗਵਾਈ’ਚ 15 ਕਮਿਊਨਿਸਟ ਦੇਸ਼ਾਂ ਦਾ ਸੰਘ)ਦੇ ਪ੍ਰਭਾਵ ਤੋਂ ਬਚਾਉਣਾ ਸੀ।ਸ਼ੀਤ-ਯੁੱਧ ਦੌਰਾਨ ਅਮਰੀਕਾ ਤੇ ਸੋਵੀਅਤ ਸੰਘ ਬਰਾਬਰ ਦੀਆਂ ਸ਼ਕਤੀਆਂ ਸਨ।ਸ਼ੀਤ ਯੁੱਧ ਜਾਂ Cold War ਦਾ ਮੋਟਾ ਜਾ ਮਤਲਬ ਇਹ ਸਮਝਲੋ ਕਿ 1947 ਤੋਂ 1991(ਸੋਵੀਅਤ ਸੰਘ ਟੁੱਟਣ ਤੱਕ)ਮਿਲਟਰੀ,ਆਰਥਿਕ,ਪੁਲਾੜ,ਖੇਡਾਂ ਸਮੇਤ ਹਰ ਖੇਤਰ’ਚ ਦੋਵਾਂ ਵਿਚਕਾਰ ਚੱਲੀ ਤਿੱਖੀ ਕਸਮਕਸ਼ ਤੇ ਸਿਰੇ ਦੀ ਸ਼ਰੀਕੇਬਾਜ਼ੀ ਹੈ,ਪਰ ਅਸਲ’ਚ ਕੋਈ ਯੁੱਧ ਜਾਂ ਜੰਗ ਕਦੇ ਨਾ ਹੋਈ।

ਤਾਂ ਰਹੋ ਵਿਚਾਰ!ਉੱਪਰਲੇ 45 ਕੁ ਸਾਲ ਤਰਰੀਬਨ ਪੂਰੀ ਦੁਨੀਆ ਦੋ ਧੜਿਆਂ’ਚ ਵੰਡੀ ਰਹੀ। ਅਮਰੀਕਾ ਤੇ ਸੋਵੀਅਤ ਸੰਘ ਦੋਵੇਂ ਧੜਿਆਂ ਦਾ ਇੱਟ ਕੁੱਤੇ ਦਾ ਵੈਰ ਸੀ।ਸੋਵੀਅਤ ਸੰਘ ਦਾ ਪ੍ਰਚਾਰ ਸੀ ਕਿ ਪੂੰਜੀਵਾਦੀ ਦੁਨੀਆ ਨੂੰ ਖਾ ਜਾਵੇਗਾ ਤੇ ਇਹ ਹਰ ਕਮਾ ਕੇ ਖਾਣ ਵਾਲੇ ਦੇ ਸਿਰ’ਤੇ ਪਲਣ ਵਾਲਾ ਪਰਜੀਵੀ ਨਿਜ਼ਾਮ ਹੈ।ਇਸਦੇ ਉਲਟ ਅਮਰੀਕੀ ਪ੍ਰਾਪੇਗੰਡਾ ਕਹਿੰਦਾ ਸੀ ਕਮਿਊਨਿਸਟ ਹੋਣਾ ਸਭ ਤੋਂ ਵੱਡਾ ਪਾਪ ਹੈ।1949’ਚ ਬਣੀ ਨਾਟੋ ਦੇ ਜਵਾਬ’ਚ 14 ਮਈ 1955’ਚ ਕਮਿਊਨਿਸਟ ਧੜੇ ਨੇ ਬਿਲਕੁਲ ਉਸੇ ਤਰ੍ਹਾਂ ਦਾ ਸੈਨਿਕ ਗੁੱਟ ‘ਵਾਰਸਾ ਪੈਕਟ’ ਬਣਾਇਆ,ਜਿਸ ਵਿੱਚ ਸੋਵੀਅਤ ਸੰਘ(ਰੂਸ ਸਮੇਤ ਉਸਦੀ ਅਗਵਾਈ ਵਾਲੇ 15 ਦੇਸ਼), ਅਲਬਾਨੀਆ, ਬੁਲਗਾਰੀਆ,ਚੈੱਕੋਸਲਵਾਕੀਆ,ਪੂਰਬੀ ਜਰਮਨੀ,ਹੰਗਰੀ,ਪੋਲੈਂਡ ਤੇ ਰੋਮਾਨੀਆ ਸ਼ਾਮਲ ਸਨ।ਇਸਦਾ ਭੋਗ 1 ਜੁਲਾਈ 1991 ਨੂੰ ਸੋਵੀਅਤ ਸੰਘ ਟੁੱਟਣ ਨਾਲ ਪੈ ਗਿਆ।

ਹੁਣ ਰੌਲਾ ਕਿੱਥੋ ਸ਼ੁਰੂ ਹੁੰਦਾ ?

ਜਦੋਂ 1991’ਚ ਕੋਲਡ ਵਾਰ ਹੀ ਖਤਮ ਹੋ ਗਈ ਸੀ ਤਾਂ ਵਾਰਸਾ ਪੈਕਟ ਦੇ ਨਾਲ ਨਾਲ ਜੇਕਰ ਨਾਟੋ ਵੀ ਭੰਗ ਹੋ ਜਾਂਦੀ ਤਾਂ ਠੀਕ ਸੀ,ਪਰ ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ।ਅਮਰੀਕੀ ਬਦਮਾਸ਼ੀ ਦੀ ਚੜ੍ਹਤ ਪੂਰੀ ਸਿਰ ਚੜ੍ਹ ਕੇ ਮੱਚੀ ਤੇ ਇਸ ਨੇ ਨਾਟੋ ਦਾ ਬਹੁਤ ਜ਼ਿਆਦਾ ਵਿਸਥਾਰ ਕੀਤਾ।ਸ਼ੁਰੂਆਤੀ ਦੌਰ ਵਾਲੀ 12 ਮੈਂਬਰ ਦੇਸ਼ਾਂ ਦੀ ਨਾਟੋ 2020 ਤੱਕ ਆਉਂਦੇ ਆਉਂਦੇ 30 ਮੈਂਬਰਾਂ ਵਾਲੀ ਦੁਨੀਆ’ਚ ਦਬਸ਼ ਪਾਉਣ ਵਾਲੀ ਸਭ ਤੋਂ ਵੱਡੀ ਸਾਂਝੀ ਘਾਤਕ ਫੌਜ ਬਣ ਗਈ।ਇਸੇ ਨਾਟੋ ਸਿਰ’ਤੇ ਅਮਰੀਕਾ ਨੇ ਅਫਗਾਨਿਸਤਾਨ, ਇਰਾਕ, ਸੀਰੀਆ ਸਮੇਤ ਹੋਰ ਦੇਸ਼ਾਂ’ਚ ਕੀ ਕੀਤਾ,ਦੱਸਣ ਦੀ ਲੋੜ ਨਹੀਂ ਹੈ।ਵਰਤਮਾਨ ਸਮੇਂ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼’ਚ ਹੈੱਡਕੁਆਟਰਡ ਨਾਟੋ ਵਿੱਚ ਅਮਰੀਕਾ,ਕਨੇਡਾ+28 ਯੂਰਪੀ ਦੇਸ਼ਾਂ ਸਮੇਤ ਕੁੱਲ 30 ਮੈਂਬਰ ਦੇਸ਼ ਹਨ।ਇਹਨਾਂ ਦੀ ਵਿਸਥਾਰ ਜਾਣਕਾਰੀ ਨਕਸ਼ਾ ਤੇ ਸੂਚੀ ਫੋਟੋਆਂ’ਚ ਦੇਖ ਲਵੋ ਜੀਰੂਸ ਦੇ ਮਨ’ਚ ਪਹਿਲੇ ਦਿਨੋਂ ਇਹ ਪਾਲਾ ਸੀ ਕਿ ਨਾਟੋ ਦਾ ਬੇਲਗਾਮ ਵਿਸਥਾਰ ਕਿਸੇ ਨਾ ਕਿਸੇ ਦਿਨ ਉਹਨਾਂ ਦੀ ਵੱਟ ਵੱਢਣ ਦੀ ਕਗਾਰ ਤੱਕ ਪਹੁੰਚੇਗਾ।ਇਸ ਲਈ ਉਸਨੇ ‘ਸ਼ਕਤੀ ਸੰਤੁਲਨ'(Balance of Power)ਬਣਾਏ ਰੱਖਣ ਲਈ ਹਰ ਸੰਭਵ ਹੱਥ ਪੈਰ ਮਾਰੇ।1997’ਚ ਨਾਟੋ ਤੇ ਰੂਸ ਵਿਚਕਾਰ Founding Act’ਤੇ ਹਸਤਾਖਾਰ ਹੋਏ ਤੇ Permanent Joint Coucil ਬਣੀ।ਗੱਲਬਾਤ ਚਲਦੀ ਰਹੀ ਤੇ 2002’ਚ Nato-Russia Council(NRC)ਨੇ ਇਸਦੀ ਥਾਂ ਲੈ ਲਈ।ਇਸੇ ਸਾਲ ਹੀ ਰੂਸ ਦੇ ਨੱਕ ਹੇਠ ਤਿੰਨ ਛੋਟੇ ਛੋਟੇ ਬਾਲਟਿਕ ਦੇਸ਼ ਲਿਥੁਆਨੀਆ,ਐਸਟੋਨੀਆ,ਲਾਤਵੀਆ ਜਦੋਂ NATO’ਚ ਚਲੇ ਗਏ ਤਾਂ ਰੂਸ ਦਾ ਧੁੜਕੂ ਹੋਰ ਵਧ ਗਿਆ।

ਜਦੋਂ ਅਮਰੀਕੀ ਸ਼ਹਿ’ਤੇ ਹੋਏ ਘਰੇਲੂ ਇਨਕਾਲਬ’ਚ ਯੂਕਰੇਨ’ਚ ਰੂਸ ਪੱਖੀ ਸਰਕਾਰ ਦਾ ਅੰਤ ਹੋਇਆ ਤੇ ਵਰਤਮਾਨ ਕਾਮੇਡੀਅਨ ਰਾਸ਼ਟਰਪਤੀ ਯੇਲੇਂਸਕੀ ਦੇ ਹੱਥ ਦੇਸ਼ ਦੀ ਵਾਗਡੋਰ ਆਈ ਤਾਂ ਅਮਰੀਕੀ ਚੁੱਕ’ਚ ਬਿਆਨ ਆਉਣੇ ਸ਼ੁਰੂ ਹੋਏ ਹੋਏ ਕਿ ਅਸੀਂ NATO ਜੁਆਇਨ ਕਰ ਲੈਣੀ ਹੈ।ਇਸਦਾ ਮਤਲਬ ਸੀ ਕਿ ਅਮਰੀਕਾ ਵਾਇਆ ਨਾਟੋ ਲਾਇਸੰਸ ਰੂਸ ਦੀ ਹਿੱਕ’ਤੇ ਨੱਚੇਗਾ।ਰੂਸ ਨੇ ਵੀਰ-ਭਾਈ ਵਾਂਗ ਕਈ ਵਾਰ ਕਿਹਾ ਕਿ ਯੂਕਰੇਨ ਦੀ ਸਥਿਤੀ ਬਫ਼ਰ ਸਟੇਟ(ਰੂਸ ਤੇ ਪੱਛਮ ਨੂੰ ਅੱਡ ਕਰਨ ਵਾਲਾ) ਵਾਲੀ ਹੈ,ਸੋ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ।ਇਸਦੇ ਉਲਟ ਯੂਕਰੇਨ’ਚ ਨਾਟੋ ਮਿਲਟਰੀ ਬੇਸ ਬਣਾਉਣ ਦੀ ਖਿਚੜੀ ਪੱਕਣ ਲੱਗੀ।ਰੂਸ-ਯੂਕਰੇਨ ਤਨਾਅ ਵਧਣ ਤੋਂ ਪਹਿਲਾਂ ਵੀ ਰੂਸ ਵੱਲੋਂ ਅੰਤਿਮ ਵਾਹ ਵਜੋਂ 12 ਜਨਵਰੀ 2022 ਨੁੂੰ ਬਰੱਸਲਜ਼ ਜਾ ਕੇ ਨਾਟੋ ਨਾਲ ਗੱਲਬਾਤ ਕੀਤੀ ਗਈ ਕਿ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਨਾ ਕੀਤਾ ਜਾਵੇ,ਇਸੇ’ਚ ਸਭ ਦੀ ਭਲਾਈ ਹੈ।ਪਰ ਨਾਟੋ ਵੱਲੋਂ ਨੰਗਾ ਚਿੱਟਾ ਜਵਾਬ ਮਿਲਣ’ਤੇ ਇਸ ਖੂਨੀ ਸਾਕੇ ਦੀ ਇਬਾਰਤ ਲਿਖੀ ਗਈ।

ਮੋਟਾ ਜਾ ਇਹ ਵੀ ਕਿਹਾ ਜਾ ਸਕਦਾ ਕਿ ਅਮਰੀਕੀ ਦਬਸ਼ ਦੀ ਈਨ ਨਾ ਮੰਨਦੀ ਇਸ ਸਦੀ ਦੀ ਇਹ ਪਹਿਲੀ ਟੱਕਰ ਹੈ
ਨਾਟੋ ਦੇਸ਼ਾਂ ਦੀ ਸੂਚੀ:

 • ਕੈਨੇਡਾ (1949)
 • ਕਰੋਸ਼ੀਆ (2009)
 • ਫਰਾਂਸ (1949)
 • ਜਰਮਨੀ (1955)
 • ਗ੍ਰੀਸ (1952)
 • ਹੰਗਰੀ (1999)
 • ਚੈੱਕ ਗਣਰਾਜ (1999)
 • ਡੈਨਮਾਰਕ (1949)
 • ਐਸਟੋਨੀਆ (2004)
 • ਅਲਬਾਨੀਆ (2009)
 • ਬੈਲਜੀਅਮ (1949)
 • ਬੁਲਗਾਰੀਆ (2004)
 • ਆਈਸਲੈਂਡ (1949)
 • ਲਕਸਮਬਰਗ (1949)
 • ਮੋਂਟੇਨੇਗਰੋ (2017)
 • ਨੀਦਰਲੈਂਡਜ਼ (1949)
 • ਇਟਲੀ (1949)
 • ਲਾਤਵੀਆ (2004)
 • ਲਿਥੁਆਨੀਆ (2004)
 • ਉੱਤਰੀ ਮੈਸੇਡੋਨੀਆ (2020)
 • ਨਾਰਵੇ (1949)
 • ਪੋਲੈਂਡ (1999)
 • ਸਲੋਵਾਕੀਆ (2004)
 • ਯੂਨਾਈਟਿਡ ਕਿੰਗਡਮ (1949)
 • ਪੁਰਤਗਾਲ (1949)
 • ਰੋਮਾਨੀਆ (2004)
 • ਸੰਯੁਕਤ ਰਾਜ (1949)
 • ਸਲੋਵੇਨੀਆ (2004)
 • ਸਪੇਨ (1982)ਤੁਰਕੀ (1952)
Source: facebook page