Italy Immigration 2023

Italy immigration 2023

ਖੇਡ ਗਈ ਸਰਕਾਰ ਮਾਲਕਾਂ ਦੇ ਨਾਲ ਖੇਡ, ਮਾਲਕਾਂ ਦੀਆਂ ਭਾਵਨਾਵਾਂ ਨੂੰ ਚਕਨਾਚੂਰ,

ਟਰੱਕ ਡਰਾਵਿਰਾਂ ਲਈ ਇੱਟਲੀ ਖੋਲਣ ਲੱਗਾ ਹੈ ਰਾਹ

2023 ਵਿੱਚ ਕਦੋਂ ਖੁਲਣੇ ਹਨ ਇੱਟਲੀ ਦੇ ਪੇਪਰ ?​

2023 ਵਿੱਚ ਇਟਲੀ ਦੇ ਪੇਪਰ ਕਦੇ ਵੀ ਖੁੱਲ ਸਕਦੇ ਹਨ, ਅਤੇ ਮਿਲੀ ਜਾਣਕਾਰੀ ਅਨੁਸਾਰ ਇਹ ਪੇਪਰ ਘੱਟ ਤੋਂ ਘੱਟ 82 ਹਜਾਰ ਪ੍ਰਵਾਸੀਆਂ ਲਈ ਖੁੱਲਣਗੇ। ਇਹ ਜਿਹੜੇ ਪੇਪਰ ਹੋਣਗੇ ਇਹਨਾਂ ਪੇਪਰਾਂ ਨਾਲ ਇਟਲੀ ਵਿੱਚ ਸਿਰਫ ਖੇਤੀਬਾੜੀ ਵਿਭਾਗ ਵਿੱਚ ਹੀ ਪਰਵਾਸੀ ਨਹੀਂ ਆ ਸਕਣਗੇ ਸਗੋਂ ਹੋਰ ਵੀ ਬਹੁਤ ਸਾਰੇ ਵਿਭਾਗ ਹਨ ਜਿਵੇਂ ਕਿ ਟਰੱਕ ਡਰਾਈਵਰ। ਨਵੀਂ ਬਣੀ ਮੌਜੂਦਾ ਸਰਕਾਰ, ਮੇਲੋਨੀ ਦੀ ਦੇਖ ਰੇਖ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਇਟਲੀ ਵਿੱਚ ਟਰੱਕ ਡ੍ਰਾਇਵਰਾਂ ਲਈ ਵੀ ਪੇਪਰ ਖੋਲ੍ਹੇ ਜਾਣਗੇ, 2023 ਵਿੱਚ ਇਟਲੀ ਦੇ ਬਾਹਰੋਂ ਵੀ ਟਰੱਕ ਡਰਾਈਵਰ ਆ ਸਕਦੇ ਹਨ ਅਤੇ ਇਟਲੀ ਵਿੱਚ ਆਪਣੇ ਭਵਿਸ਼ ਨੂੰ ਉਜਵਲ ਬਣਾ ਸਕਦੇ ਹਨ

ਕਿਹੜੀ ਹੈ ਨਵੀਂ ਸਰਕਾਰ ਦੀ ਚਾਲ ?

ਪਰ ਸਰਕਾਰ ਨੇ ਮਾਲਕਾਂ ਦੀਆਂ ਭਾਵਨਾਵਾਂ ਨਾਲ ਇੱਕ ਵਾਰ ਫਿਰ ਕੀਤਾ ਖਿਲਵਾੜ ।
ਹਮੇਸ਼ਾ ਤੋਂ ਹੀ ਇਟਲੀ ਵਿਚ ਬੇਰੁਜਗਾਰੀ ਹੋਣ ਦੇ ਬਾਵਜੂਦ ਵੀ ਇਟਲੀ ਤੋਂ ਬਾਹਰੋਂ ਮੋਸਮੀ ਕਾਮਿਆਂ ਨੂੰ ਮੰਗਵਾਇਆ ਜਾਂਦਾ ਹੈ ਅਤੇ ਇਹਨਾਂ ਵਿੱਚੋਂ ਕੁਝ ਨੂੰ ਪੱਕਾ ਵੀ ਕੀਤਾ ਜਾਂਦਾ ਹੈ, ਸਰਕਾਰ ਨੇ ਇਸ ਵਾਰ ਇੱਕ ਨਵੀ ਹੀ ਚਾਲ ਖੇਡੀ ਹੈ ਹੈ, ਸਾਰਿਆਂ ਨੂੰ ਪਤਾ ਹੈ ਕਿ ਇਹ ਸਰਕਾਰ ਗ਼ੈਰਮੁਲਖੀਆਂ ਦੇ ਖਿਲਾਫ ਹੈ, ਅਤੇ ਓਹਨਾ ਦੇ ਪ੍ਰਤੀ ਸਖਤ ਕਾਨੂੰਨ ਬਣਾਉਂਦੀ ਹੈ ਜਿਸ ਵੇਲੇ ਹੀ ਆਈ ਹੈ, ਇਸ ਕਰਕੇ ਇਹਨਾਂ ਨੇ ਇਸ ਵਾਰ ਇਹ ਸ਼ਰਤ ਰੱਖੀ ਹੈ , ਖੇਤੀਬਾੜੀ ਹੋਵੇ ਫਿਰ ਚਾਹੇ ਹੋਵੇ ਟ੍ਰਾੰਸਪੋਰਟ ਵਿਭਾਗ, ਜੇਕਰ ਤੁਹਾਨੂੰ ਕੰਮ ਤੇ ਰੱਖਣ ਲਈ ਬੰਦਿਆ ਦੀ ਲੋੜ ਹੈ, ਤਾਂ ਤੁਹਾਨੂੰ ਪਹਿਲ ਇਟਲੀ ਵਿਚ ਮੌਜੂਦ, ਆਪਣੇ ਜ੍ਹਿਲੇ, ਤਹਿਸੀਲ ਵਿੱਚ, ਸ਼ਹਿਰ ਪਿੰਡ ਚ ਜਿਹੜੇ ਬੇਰੁਜਗਾਰ ਹਨ ਓਹਨਾ ਨੂੰ ਦੇਣੀ ਪੈਣੀ ਹੈ, ਤਾਂ ਹੀ ਤੁਸੀਂ ਇਟਲੀ ਤੋਂ ਬਾਹਰੋਂ ਕਿਸੇ ਨੂੰ ਬੁਲਾ ਸਕਦੇ ਹੋ, ਨਹੀਂ ਤਾਂ ਨਹੀਂ ਬੁਲਾ ਸਕਦੇ। ਬਾਕੀ ਕੀ ਪਤਾ ਸਰਕਾਰ ਆਪਣਾ ਇਰਾਦਾ ਬਦਲ ਲਵੇ

Truck ਮਹਿਕਮੇ ਉੱਤੇ ਵੀ ਪਵੇਗਾ ਅਸਰ ?

ਜੇਕਰ ਅਸੀਂ ਟਰੱਕ ਡ੍ਰਾਇਵਰਾਂ ਦੀ ਗੱਲ ਕਰੀਏ ਤਾਂ ਇਹ ਉਹ ਮਹਿਕਮਾਂ ਹੈ ਜਿਹੜਾ ਪਹਿਲਾਂ ਹੀ ਮਾਰੂਥਲ ਦੇ ਇਲਾਕੇ ਵਾਂਗ ਪਾਣੀ ਨੂੰ ਉਡੀਕਦਾ ਰਹਿੰਦਾ ਹੈ, ਇਹਦੇ ਵਿੱਚ ਪਹਿਲਾ ਹੀ ਬਹੁਤ ਕਮੀ ਹੈ, ਜਿਆਦਾਤਰ ਇੱਟਲੀ ਵਿੱਚ ਟਰੱਕ ਡਰਾਈਵਰ ਨਾਲ ਦੇ ਗਵਾਂਢੀ ਦੇਸ਼ਾਂ ਤੋਂ ਹਨ, ਅਤੇ ਇੱਟਲੀ ਦੇ ਲਾਇਸੈਂਸ ਨਾਲ ਯੂਰੋਪ ਦੇ ਹੋਰ ਦੇਸ਼ ਜਿਵੇਂ ਕਿ ਜਰਮਨ ਵਿੱਚ ਟਰੱਕ ਚਲਾ ਰਹੇ ਹਨ, ਕਿਉਂਕਿ ਉਥੇ ਇੱਟਲੀ ਨਾਲੋਂ ਤਨਖਾਹ ਵੱਧ ਹੈ

Indian driving License in Italy ?

ਜੇਕਰ ਅਸੀਂ ਟਰੱਕ ਡ੍ਰਾਇਵਰਾਂ ਦੀ ਗੱਲ ਕਰੀਏ ਤਾਂ ਇਹ ਉਹ ਮਹਿਕਮਾਂ ਹੈ ਜਿਹੜਾ ਪਹਿਲਾਂ ਹੀ ਮਾਰੂਥਲ ਦੇ ਇਲਾਕੇ ਵਾਂਗ ਪਾਣੀ ਨੂੰ ਉਡੀਕਦਾ ਰਹਿੰਦਾ ਹੈ, ਇਹਦੇ ਵਿੱਚ ਪਹਿਲਾ ਹੀ ਬਹੁਤ ਕਮੀ ਹੈ, ਜਿਆਦਾਤਰ ਇੱਟਲੀ ਵਿੱਚ ਟਰੱਕ ਡਰਾਈਵਰ ਨਾਲ ਦੇ ਗਵਾਂਢੀ ਦੇਸ਼ਾਂ ਤੋਂ ਹਨ, ਅਤੇ ਇੱਟਲੀ ਦੇ ਲਾਇਸੈਂਸ ਨਾਲ ਯੂਰੋਪ ਦੇ ਹੋਰ ਦੇਸ਼ ਜਿਵੇਂ ਕਿ ਜਰਮਨ ਵਿੱਚ ਟਰੱਕ ਚਲਾ ਰਹੇ ਹਨ, ਕਿਉਂਕਿ ਉਥੇ ਇੱਟਲੀ ਨਾਲੋਂ ਤਨਖਾਹ ਵੱਧ ਹੈ

Convert Indian driving license in Italy

ਕੀ ਭਾਰਤ ਦਾ ਡ੍ਰਾਈਵਿੰਗ ਲਾਇਸੈਂਸ ਇੱਟਲੀ ਦੇ ਲੈਸਨ ਵਿੱਚ ਤਬਦੀਲ ਹੋ ਸਕਦਾ ਹੈ ?
ਨਹੀਂ, ਫਿਲਹਾਲ ਇਹ ਮੁਮਕਿਨ ਨਹੀਂ ਹੈ, ਤੇ ਹੋਣਾ ਵੀ ਮੁਸ਼ਕਿਲ ਲਗ ਰਿਹਾ ਹੈ. ਕਿਉਕਿ ਹੁਣ ਇਹ ਮਹਿਕਮਾ ਮੱਤਿਓ ਸਲਵੀਨੀ ਸਾਂਭ ਰਿਹਾ ਹੈ, ਅਤੇ ਸਲਵੀਨੀ ਨੇ ਪਹਿਲਾਂ ਹੀ ਇੱਟਲੀ ਵਿੱਚ ਹੋ ਰਹੇ ਸੜਕ ਹਾਦਸਿਆਂ ਉੱਤੇ ਚਿੰਤਾ ਜਾਹਿਰ ਕੀਤੀ ਸੀ, ਅਤੇ ਕਾਨੂੰਨ ਨੂੰ ਹੋਰ ਸਖਤ ਕਰਨ ਵਾਰੇ ਚੇਤਾਵਨੀ ਦਿੱਤੀ ਸੀ. 

ਵਧੇਰਾ ਜਾਣਕਾਰੀ ਲਈ ਸਾਡਾ youtube ਚੈਨਲ itapunjabi ਸਬਸਕਰਈਬ ਜਰੂਰ ਕਰੋ ਜੀ