
ਇਟਲੀ ਵਿੱਚ ਰਹਿੰਦੇ ਭਾਈਚਾਰੇ ਲਈ ਆਈ ਇਕ ਹੋਰ ਮੰਦਭਾਗੀ ਖ਼ਬਰ. ਇਟਲੀ ਵਿਚ ਇਕ ਭਾਰਤੀ ਵੀਰ ਦੀ ਚੱਕੂ ਲੱਗਣ ਕਾਰਣ ਹੋਈ ਮੌਤ. ਪਿੰਡ ਸੰਤ ਐਪੀਲੀਡਿਓ ਆ ਮਾਰੇ ਵਿਖੇ ਇਕ ਘਰ ਵਿੱਚ ਦੋ ਭਾਰਤੀ ਰਹਿ ਰਹੇ ਸਨ, ਜਿਹਨਾਂ ਵਿੱਚੋ ਇਕ ਦੀ ਉਮਰ 60 ਸਾਲ ਅਤੇ ਦੂਸਰੇ ਭਾਰਤੀ ਦੀ ਉਮਰ 29 ਸਾਲ ਸੀ.
ਸਤਵੰਤ ਸਿੰਘ, ਉਮਰ 29 ਸਾਲ ਦੀ ਮੌਤ ਹੋ ਗਈ ਹੈ. ਜਿਸਦਾ ਕਾਰਣ ਦੂਜੇ ਭਾਰਤੀ ਨੂੰ ਮੰਨਿਆ ਜਾ ਰਿਹਾ ਹੈ. ਜਿਸਦੀ ਉਮਰ 60 ਸਾਲ ਹੈ.
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਦੇ 11:30 ਵਾਪਰੀ ਜਦ 60 ਸਾਲਾਂ ਭਾਰਤੀ ਦੇ ਹੱਥ ਆਇਆ 30cm ਲੰਬਾ ਚਾਕੂ ਜਿਸ ਨਾਲ ਵਾਰ ਕਰਕੇ ਉਸਨੇ ਕੀਤਾ ਮੁੰਡੇ ਦਾ ਕਤਲ, ਹਾਲਾਂਕਿ ਇਸ ਘਟਨਾ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਮਿਲਿਆ
ਪਾਰ ਪੁਲਿਸ ਆਂਢ-ਗੁਆਂਢ ਤੋਂ ਜਾਣਕਾਰੀ ਪ੍ਰਾਪਤ ਕਰ ਰਹੀ ਹੈ, ਦੋਵਾਂ ਭਾਰਤੀਆਂ ਵਿਚਕਾਰ ਸਮਬੰਦ ਕਿਦਾਂ ਸਨ, ਦੋਵਾਂ ਵਿੱਚ ਲੜਾਈ ਦਾ ਕਾਰਣ ਕੀ ਹੋ ਸਕਦਾ ਹੈ, ਕੀ ਪਹਿਲਾ ਵਿਚ ਓਹਨਾ ਵਿੱਚ ਲੜਾਈ ਹੋਈ ਸੀ ?
ਐਮਬੂਲੈਂਸ ਮੌਕੇ ਤੇ ਪੋਹੁੰਚ ਸਤਵੰਤ ਨੂੰ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰਦੀ ਹੈ ਪਰ, ਜ਼ਖਮ ਗਹਿਰਾ ਅਤੇ ਇੰਟਰਨਲ ਬਲੀਡਿੰਗ ਕਾਰਣ ਕੁੱਛ ਵੀ ਕਰਨਾ ਮੁਮਕਿਨ ਨਹੀਂ ਸੀ. ਉੱਥੇ ਹੀ ਦੂਜੇ ਪਾਸੇ 60 ਸਾਲਾਂ ਭਾਰਤੀ ਨੂੰ ਵੀ ਗੰਭੀਰ ਹਲਾਤ ਵਿੱਚ ਹਸਪਤਾਲ ਲਿਜਾਇਆ ਗਿਆ,ਜਿਸਦੇ ਢਿਡ੍ਹ ਵਿੱਚ ਵੀ ਚੱਕੂ ਲੱਗਾ ਹੋਇਆ ਸੀ, ਇਸ ਵੇਲੇ ਪੁਲਿਸ ਦੀ ਨਿਗਾਹ ਇਸ ਭਾਰਤੀ ਉੱਤੇ ਹੈ, ਓਹਨਾ ਨੂੰ ਛਕ ਹੈ ਕਿ ਸ਼ਾਇਦ ਲੜਾਈ ਵੇਲੇ ਸਤਵੰਤ ਦੀ ਮੌਤ ਹੋਈ ਹੋਵੇ,