ਕਰੇਮੋਨਾ, ਕੁਲਵੀਰ ਸਿੰਘ, ਇਟਲੀ ਵਿੱਚ ਜਿੰਨੇ ਵੀ ਆਪਣੇ ਵੀਰ ਰਹਿ ਰਹੇ ਹਨ ਜੇਕਰ ਉਹ ਘਰੋਂ ਨਿਕਲਣ ਵੇਲੇ ਆਪਣੇ ਨਾਲ ਆਪਣੇ ਪੇਪਰਾਂ ਨੂੰ ਨਹੀਂ ਲੈਕੇ ਜਾਂਦੇ ਤੇ ਕਈ ਵਾਰ ਇਸ ਤਰਾਂ ਕਰਨਾ ਕਾਫੀ ਮਹਿੰਗਾ ਵੀ ਪੈ ਸਕਦਾ ਹੈ . ਅੱਜ ਦੀ ਇਸ ਪੋਸਟ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ.
ਕਦੇ ਨਾ ਕਦੇ ਸਾਡੇ ਨਾਲ ਇੱਦਾਂ ਜਰੂਰ ਹੁੰਦਾ ਹੈ ਕਿ ਅਸੀਂ ਘਰੋਂ ਬਾਹਰ ਜਾਣ ਆਪਣਾ ਪਰਸ,ਜਿਸ ਚ ਸਾਡੇ ਪੇਪਰ (ਸਜੋਰਨੋ ਹੈ ) ਉਸਨੂੰ ਘਰ ਹੀ ਭੁੱਲ ਜਾਈਏ, ਤੇ ਅਸੀਂ ਕਹਿ ਦਿੰਦੇ ਹਾਂ ਕੋਈ ਗੱਲ ਨਹੀਂ, ਨਾਲਦੇ ਪਿੰਡ ਤਕ ਹੀ ਤੇ ਜਾਣਾ ਹੈ.
ਮਾੜੀ ਕਿਸਮਤ ਚ ਜੇਕਰ ਪੁਲਿਸ ਸਾਨੂੰ ਰੋਕ ਲੈਂਦੀ ਹੈ ਅਤੇ ਸਾਡੇ ਕੋਲ ਸਜੋਰਨੋ ਪੁੱਛਦੀ ਹੈ ਤੇ ਸਾਡੇ ਕੋਲ ਨਾ ਹੋਣ ਤੇ ਉਹ ਸਾਨੂੰ ਜੁਰਮਾਨਾ ਵੀ ਕਰ ਸਕਦੇ ਹਨ. ਜੋ ਕਿ 103€ ਹੈ – ਪਰ ਜੇਕਰ ਅਸੀਂ ਪੁਲਿਸ ਨੂੰ ਗਲਤ ਜਾਣਕਾਰੀ ਦਿੰਦੇ ਹਾਂ ਆਪਣੇ ਵਾਰੇ ਤੇ ਉਸ ਕੇਸ ਚ ਸਾਨੂੰ 1 ਮਹੀਨੇ ਦੀ ਸਜ਼ਾ ਅਤੇ 206€ ਜੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ. ਇਸ ਲਈ ਅਗਲੀ ਵਾਰ ਤੋਂ ਜਿਸ ਵੇਲੇ ਵੀ ਘਰੋਂ ਬਾਹਰ ਜਾਓ ਤੁਹਾਡੀ ਇਕ ਨਿੱਕੀ ਜਿਹੀ ਗਲਤੀ ਤੁਹਾਨੂੰ 103€ ਚ ਪੈ ਸਕਦੀ ਹੈ ਇਹ ਗੱਲ ਹਮੇਸ਼ਾ ਯਾਦ ਰਖਿਓ ਜੀ