ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ !
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਉੱਤੇ ਵਤਨੋ ਦੂਰ ਵਸ ਰਹੇ ਪੰਜਾਬੀਆਂ ਲਈ ICCR (Indian Council for Cultural Relations – ਸਭਿਆਚਾਰਕ ਸੰਬੰਧਾਂ ਲਈ ਭਾਰਤੀ ਕੌਂਸਲ ) ਨੇ ਬਹੁਤ ਹੀ ਵੱਢਾ ਉਪਰਾਲਾ ਕੀਤਾ ਹੈ ਜੀ
ਜਿਸ ਵਿਚ ਬਾਹਰ ਵਸ ਰਹੇ ਨੌਜਵਾਨਾਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਲਈ ਤਖ਼ਤ ਯਾਤਰਾ ਕਰਵਾਈ ਹੈ ਜੀ.
ਇਟਲੀ, ਅਮਰੀਕਾ, ਕੈਨੇਡਾ, ਜਰਮਨ, ਇੰਗਲੈਂਡ, ਆਸਟ੍ਰੇਲੀਆ, ਮਲੇਸ਼ੀਆ, ਥਾਈਲੈਂਡ, ਨੇਥਰਲੈਂਡ, ਦੱਖਣੀ ਅਫਰੀਕਾ ਅਤੇ ਸਿੰਗਾਪੁਰ ਵਿੱਚੋਂ ਇਸ ਤਖ਼ਤ ਯਾਤਰਾ ਵਿੱਚ ਸਿੱਖ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਜੀ .
ਇਟਲੀ ਵਿੱਚੋ ਇਸ ਪਾਵਨ ਪਵਿੱਤਰ ਤਖਤ ਯਾਤਰਾ ਦਾ ਹਿੱਸਾ ਬਣੇ ਸਨ: ਕੁਲਵੀਰ ਸਿੰਘ ( ਕਰੇਮੋਨਾ ), ਮਨਵੀਰ ਸਿੰਘ ਧਾਲੀਵਾਲ ( ਰੋਮਾ) ਰਮੀਤ ਸਿੰਘ (ਕਰੇਮੋਨਾ), ਲਵਪ੍ਰੀਤ ਕੌਰ (ਸੇਫ਼ਰੋ).
ICCR ਦੁਵਾਰਾ ਕੀਤੀ ਗਈ ਇਹ ਪਹਿਲ, ਇਹ ਯਾਤਰਾ ਸਾਡੇ ਲਈ 04 ਨਵੰਬਰ ਤੋਂ ਹੀ ਸ਼ੁਰੂ ਹੋ ਗਈ ਸੀ, ਜਿਸ ਵੇਲੇ ਅੱਸੀ ਚਾਰਾਂ ਨੇ ਰੋਮ ਤੋਂ ਇੰਡੀਆ ਜਾਨ ਦੀ ਫਲਾਈਟ ਫੜੀ ਸੀ
ਇੱਟਲੀ ਤੋਂ ਭਾਰਤ ਅਤੇ ਭਾਰਤ ਤੋਂ ਇੱਟਲੀ ਆਉਣ, ਅਤੇ ਉਥੇ ਰਹਿਣ ਅਤੇ ਖਾਣ ਪੀਣ ਦਾ ਸਾਰਾ ਇੰਤਜ਼ਾਮ ਤੋਂ ਇਲਾਵਾ ਸੱਦੀ ਸਕਿਉਰਿਟੀ ਦਾ ਵੀ ਪੂਰਾ ਖਿਆਲ ICCR ਵਲੋਂ ਕੀਤਾ ਗਿਆ ਸੀ
ਦਿਨ 05 ਨਵੰਬਰ ਭਾਰਤ ਵਿੱਚ ਸਬ ਤੋਂ ਪਹਿਲਾਂ ਅਸੀਂੰ ਗੋਵਿੰਦ ਸਦਨ ਵਿੱਚ ਪੋਹੁੰਚੇ ਸੀ, ਜਿਥੇ ਪੁਹੰਚ ਕੇ ਸਾਨੂੰ ਬਹੁਤ ਹੀ ਖੁਸ਼ੀ ਵੀ ਹੋ ਰਹੀ ਸੀ ਅਤੇ ਹੈਰਾਨੀ ਵੀ ਹੋ ਰਹੀ ਸੀ. ਹੈਰਾਨੀ ਇਸ ਗੱਲ ਦੀ ਹੋ ਰਹੀ ਸੀ ਕਿ ਜ਼ਿੰਦਗ਼ੀ ਚ ਪਹਿਲੀ ਵਾਰ ਅਸੀਂ ਸਾਰੀਆਂ ਧਰਮਾਂ ਨੂੰ ਇਕ ਜਗ੍ਹਾ ਉੱਤੇ ਹੀ ਦੇਖਿਆ ਸੀ.
ਹਿੰਦੂ ਮੁਸਲਿਮ ਸਿੱਖ ਇਸਾਈ ਸੱਭ ਇਕੱਠੇ ਇਕ ਜਗ੍ਹਾ ਉੱਤੇ ਹੀ ਸਨ, ਜਿਥੇ ਇਕ ਪਾਸੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਸੀ, ਦੂਜੇ ਪਾਸੇ ਮੰਦਿਰ ਦੀਆ ਘੰਟਿਆਂ ਸੁਨ ਰਹੀਆਂ ਸਨ, ਮੁਸਲਿਮ ਵੀਰ ਮਸਜਿਦ ਵਿੱਚ ਨਵਾਜ ਪੜ੍ਹ ਰਹੇ ਸਨ ਅਤੇ ਈਸਾਈ ਵੀਰ ਚਰਚ ਵਿੱਚ ਮੋਮਬਤੀਆਂ ਜਗਾ ਰਹੇ ਸਨ. ਹਿੰਦੂ ਮੁਸਲਿਮ ਸਿੱਖ ਈਸਾਈ ਵਿੱਚ ਕੋਈ ਭੇਦਵਾਵ ਨਹੀਂ ਸੀ. ਅਸੀਂ ਮੁਸਲਿਮ ਬੱਚਿਆਂ ਨੂੰ ਚਰਚ ਵਿੱਚ ਮੋਮਬੱਤੀਆਂ ਜਗਾਂਦੀਆਂ ਨੂੰ ਦੇਖਿਆ ਹੈ ਇਹ ਦੇਖ ਕਿ ਦਿਲ ਇੰਨਾ ਖੁਸ਼ ਹੋਇਆ ਕਿ ਕੁਸ਼ ਵਕ਼ਤ ਲਈ ਅਸੀਂ ਵੀ ਇਹ ਸੱਭ ਭੇਦਭਾਵ ਦੀ ਦੁਨੀਆਂ ਨੂੰ ਭੁੱਲ ਗਏ ਸੀ.
06 ਨਵੰਬਰ ਦਿੱਲੀ ਵਿੱਚ ਸਵੇਰੇ 10 ਵਜੇ ਅਸੀਂ ਪ੍ਰਵਾਸੀ ਭਾਰਤੀ ਕੇਂਦਰ (PBK), ਚਨਾਕਯਾਪੁਰੀ ਵਿਚ International Youth Seminar on “Teachings of Shuru Guru Nank Devi ji and Sikhism’s ਵਿੱਚ ਹਿੱਸਾ ਲੈਣ ਲਈ ਪੁਹੰਚੇ ਸੀ.
ਇਸ ਸੈਮੀਨਾਰ ਵਿੱਚ ਸਿੱਖ ਧਰਮ ਨਾਲ ਸਬੰਧਿਤ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਿਆਨ ਸਨ. ਇਹ ਸਾਰੀਆਂ ਜਾਣਕਾਰੀਆਂ ਸਾਂਨੂੰ ਸੰਮਾਨਯੋਗ Dr. Vinay Sahasrabuddhe ਜੀ, ਸੰਤ ਬਾਬਾ ਸੀਚੇਵਾਲ ਜੀ, ਸ਼੍ਰੀ ਕਮਲ ਸੋਈ ਜੀ, ਸ਼੍ਰੀ G.S. ਗਿੱਲ ਜੀ, ਸ਼੍ਰੀ ਮਨਜੀਤ ਸਿੰਘ ਰਾਏ ਜੀ, Lt. General P.J.S. ਪੰਨੂੰ ਜੀ, ਸ਼੍ਰੀਮਤੀ ਸੁਰਜੀਤ ਕੌਰ ਜੌਲੀ ਜੀ, ਸ਼੍ਰੀਮਤੀ ਸੁਖਪ੍ਰੀਤ ਕੌਰ ਵਲੋਂ ਦਿੱਤੀਆਂ ਗਈਆਂ ਸਨ
ਸ਼ਾਮ ਨੂੰ 06 ਵਜੇ ਅਸੀਂ ਰਾਸ਼ਟਰਪਤੀ ਭਵਨ ਵਲ ਨੂੰ ਚਲ ਪਏ ਸੀ, ਜਿਥੇ ਸਾਂਨੂੰ ਸਾਢੇ ਮਾਣੀਏ ਸੰਮਾਨਯੋਗ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮਿਲਣ, ਬੈਠਣ ਦਾ ਸੰਮਾਨ ਪ੍ਰਾਪਤ ਹੋਇਆ | ਜੋ ਕਿ ਸ਼ਾਇਦ ਹੀ ਜ਼ਿੰਦਗ਼ੀ ਚ ਹੋ ਸਕਦਾ ਜੀ ਕਿ ਅਸੀਂ ਭਾਰਤ ਦੇ ਰਾਸ਼ਟਰਪਤੀ ਨਾਲ ਗੱਲ ਬਾਤ ਕਰ ਸਕਦੇ, ਇਹ ਸਿਰਫ ਅਤੇ ਸਿਰਫ ICCR ਕਰਕੇ ਹੀ ਹੋਇਆ ਹੈ ਜੀ
07 ਨਵੰਬਰ ਨੂੰ ਅਸੀਂ ਸ਼੍ਰੀ ਪਟਨਾ ਸਾਹਿਬ ਲਈ ਰਵਾਨਾ ਹੋਏ ਜਿਥੇ ਸਾਨੂੰ ਤਖ਼ਤ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ,
ਸ਼੍ਰੀ ਪਟਨਾ ਸਾਹਿਬ ਜੀ ਦੇ ਦਰਹਸਨ ਤੋਂ ਬਾਅਦ ਸਾਂਨੂੰ ਗੁਰੂ ਕਾ ਬਾਗ਼, ਸ਼੍ਰੀ ਗਾਇ ਘਾਟ ਘਾਟ ਸਾਹਿਬ ਅਤੇ ਸ਼੍ਰੀ ਕੰਗਣ ਘਾਟ ਦੇ ਦਰਸ਼ਨ ਕਰਾਏ ਗਏ ਅਤੇ ਉਥੇ ਦੇ ਇਤਿਹਾਸ ਵਾਰੇ ਦੱਸਿਆ ਗਿਆ, ਕਿਸ ਤਰਾਂ ਕੰਗਣ ਘਾਟ ਦਾ ਨਾਮ ਕੰਗਣ ਘਾਟ ਪਿਆ. ਸ਼ਾਮ ਨੂੰ ਸ਼੍ਰੀ ਪਟਨਾ ਸਾਹਿਬ ਵਿਖੇ ਆਰਤੀ ਦਾ ਹਿੱਸਾ ਬਣਨ ਤੋਂ ਬਾਅਦ ਅਸੀਂ ਲੰਗਰ ਸ਼ੱਕ ਕੇ ਸਵੇਰ ਦੀਆ ਤਿਆਰੀਆਂ ਵਿੱਚ ਲਗ ਗਏ ਸੀ
08 ਨਵੰਬਰ ਨੂੰ ਅਸੀਂ ਸ਼੍ਰੀ ਪਟਨਾ ਸਾਹਿਬ ਤੋਂ ਸ਼੍ਰੀ ਤਖ਼ਤ ਸ਼੍ਰੀ ਹਰਿਮੰਦਿਰ ਸਾਹਿਬ (ਅਮ੍ਰਿਤਸਰ) ਪੁਹੰਚੇ. ਜਿਥੇ ਸਾਡਾ ਸਵਾਗਤ ਬਹੁਤ ਹੀ ਨਿੱਗਾ ਕੀਤਾ ਗਿਆ ਅਤੇ ਸਾਨੂੰ ਸਰੋਪਾ ਨਾਲ ਸਮਮਾਨਿਤ ਕੀਤਾ ਗਿਆ. ਫਿਰ ਅਸੀਂ ਪਹਿਲਾਂ ਪੰਗਤ ਫਿਰ ਸੰਗਤ ਕਰਦੇ ਹੋਏ ਪਾਲਕੀ ਸਾਹਿਬ ਦੇ ਦਰਸ਼ਣ ਕਰਦੇ ਹੋਏ 09 ਨਵੰਬਰ ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਲਈ ਬਹੁਤ ਹੀ ਚਾਹ ਉਤਸ਼ਾਹ ਸ਼ਰਧਾ ਨਾਲ ਰਵਾਨਾ ਹੋਏ
ਨੰਦੇੜ ਅਸੀਂ ਤਕਰੀਬਨ ਦੁਪਹਿਰ ਦੇ ਢੇਡ ਕ ਵਜੇ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਏਅਰਪੋਰਟ ਉੱਤੇ ਪਹੁਚ ਗਏ ਸੀ, ਹਮੇਸ਼ਾਂ ਦੀ ਤਰਾਂ ਉਥੇ ਵੀ ਸਾਡਾ ਬਹੁਤ ਹੀ ਨਿੱਘਾ ਤੇ ਆਦਰ ਸੰਮਾਨ ਦੇ ਨਾਲ ਸਵਾਗਤ ਹੋਇਆ. ਸਾਢੇ ਰਹਿਣ ਦਾ ਇੰਤਜ਼ਾਮ NRI ਨਿਵਾਸ ਵਿਚ ਕੀਤਾ ਗਿਆ ਸੀ, ਤਾਂ ਜੋ ਅਸੀਂ ਪੈਦਲ ਚਲ ਕੇ ਵੀ ਗੁਰਦੁਆਰਾ ਸਾਹਿਬ ਵਿੱਚ ਪੋਹੁੰਚ ਸਕੀਏ.
ਨੰਦੇੜ ਵਿਚ ਸਾਨੂੰ ਅਜਾਇਬ ਘਰ ਵਿਚ ਸਿੱਖ ਧਰਮ ਦੇ ਸਾਰੇ ਇਤਿਹਾਸ ਬਾਰੇ ਜਾਨਣ ਦਾ ਮੌਕਾ ਮਿਲਿਆ. ਗੁਰੂਦਵਾਰਾ ਸਾਹਿਬ (ਸੱਚਖੰਡ) ਦੇ ਦਰਸ਼ਨ ਤੋਂ ਬਾਅਦ ਸਾਂਨੂੰ ਗੋਵਿੰਦ ਬਾਗ਼ ਵਿੱਚ ਲੇਜ਼ਰ ਸ਼ੋ ਦੀਖਿਆ ਗਿਆ ਜਿਸ ਵਿੱਚ ਬਹੁਤ ਹੀ ਘਾਟ ਸਮੇ ਵਿੱਚ ਪੂਰੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿਖਾਈ ਗਈ ਸੀ |
ਇਹ ਇਸ ਯਾਤਰਾ ਦਾ ਆਖਰੀ ਦਿਨ ਸੀ ਕਿਉਂਕਿ ਸਵੇਰੇ 10 ਨਵੰਬਰ ਨੂੰ ਅਸੀਂ ਫਿਰ ਅਤੇ ਲਈ ਤੁਰ ਪੈਣਾ ਸੀ, 10 ਨਵੰਬਰ ਦੀ ਸਵੇਰੇ ਸਾਢੇ ਮੰਨ ਵਿਚ ਬਹੁਤ ਉਤਸ਼ਾਹ ਚਾਹ ਸ਼ਰਧਾ ਹੋਣ ਦੇ ਨਾਲ ਨਾਲ ਇਹ ਗ਼ਮ ਵੀ ਸੀ ਕਿ ਕਾਸ਼ ਇਹ ਯਾਤਰਾ ਕੁਸ਼ ਹੋਰ ਟਾਈਮ ਚਲਦੀ, ਅਸੀਂ ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਕੁਸ਼ ਹੋਰ ਜਾਣ ਸਕਦੇ
ਅਸੀਂ ਭਾਰਤ ਸਰਕਾਰ,ICCR ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਹਨਾਂ ਨੂੰ ਸਾਂਨੂੰ ਇਹ ਸੁਨਹਿਰੀ ਮੌਕੇ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ.
ਵਾਹਿਗੁਰੂ ਜੀ ਕੋਲੋਂ ਅਰਦਾਸ ਵੀ ਕਰਦੇ ਹਾਂ ਕ ICCR ਇਸ ਤਰਾਂ ਦਾ ਇਕ ਹੋਰ ਮੌਕਾ ਸਾਂਨੂੰ ਜਰੂਰ ਦੇਵੇ ਜੀ, ਇਸ ਇਕ ਹਫਤੇ ਵਿੱਚ ਅਸੀਂ ਨਵੀਆਂ ਜਾਣਕਾਰੀਆਂ, ਨਵੀਆਂ ਯਾਦਾਂ , ਨਵੀਆਂ ਯਾਰੀਆਂ ਨਵੀਆਂ ਦੋਸਤੀਆਂ ਨਾਵੈ ਇਹਸਾਸ ਇਕੱਠੇ ਕੀਤੇ ਨੇ ਜੀ, ਜੋ ਕਿ ਸ਼ਾਇਦ ਹੀ ਸਾਂਨੂੰ ਫਿਰ ਦੁਬਾਰਾ ਇਕੱਠੇ ਕਰਨ ਦਾ ਮੌਕਾ ਮਿਲੂਗਾ
ਕੁਲਵੀਰ ਸਿੰਘ
Sat sri akal ji sariya nu, Sarkar ne ik urgent meeting bulaye ajj, jis wich… Read More
Sat sri Akaal ji sariya nu, Ajj diya khabra wich gal kiti gyee hai School… Read More
Sat Sri Akal ji Sariya nu,Ajj diya khabra wich asi gal kiti aa jiSardegna bare… Read More
Sat sri akaal ji, ki tuhadi isee 10hzaar euro to ghat hai ? te tusi… Read More
02/01/21, Cremona, Kulvir SinghAsi apne new youtube channel utte Italian Punjabi wich sikhani shuru kiti… Read More
ਸਾਡੇ ਦੁਆਰਾ ਜੋ ਵੀ ਅਪਡੇਟ ਜਾ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਇਕ… Read More
Leave a Comment