CLICK HERE TO READ THIS POST IN ENGLISH
ਇਟਲੀ ਵਿੱਚ ਬਿਜਲੀ ਗੈਸ ਪਾਣੀ ਦੇ ਬਿੱਲਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ. ਜਿਸ ਕਾਰਨ ਆਮ ਆਦਮੀ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਜਾ ਰਿਹਾ ਹੈ, ਕਿਉਕਿ ਤਨਖਾਹਾਂ ਵੱਧ ਨਹੀਂ ਰਹੀਆਂ ਬਸ ਮਹਿੰਗਾਹੀ ਹੀ ਵੱਧ ਰਹੀ ਹੈ. ਇਟਲੀ ਦੀ ਸਰਕਾਰ ਨੇ ਇਹ ਸਭ ਦੇਖਦੇ ਹੋਏ ਜਿਹਨਾਂ ਬੰਦਿਆਂ ਦੀ ਸਲਾਨਾ ਇਨਕਮ (REDDITO) ਘਟ ਹੈ ਉਹਨਾਂ ਲਈ ਇਹ ਬੋਨਸ ਲੈਕੇ ਆਏ ਹਨ
ਇਹ ਬੋਨਸ ਪਰਿਵਾਰ ਦੇ ਮੈਂਬਰ ਦੇ ਹਿਸਾਬ ਨਾਲ ਮਿਲਦਾ ਹੈ, ਜੋ ਕੇ 128€ ਤੋਂ ਲੈਕੇ 171€ ਤਕ ਹੋ ਸਕਦਾ ਹੈ ਇਹ ਨਿਰਭਰ ਕਰਦਾ ਹੈ ਤੁਸੀਂ ਇਟਲੀ ਦੇ ਕਿਸੇ ਖੇਤਰ ਵਿਚ ਹੋ.
ਇਹ ਬੋਨਸ ISEE ਦੇ ਹਿਸਾਬ ਨਾਲ ਮਿਲਣਾ ਹੈ, ਜਿਸ ਹਿਸਾਬ ਦੇ ਨਾਲ ਇਟਲੀ ਵਿੱਚ ਤਕਰੀਬਨ 25 ਲੱਖ ਬਿਜਲੀ ਅਤੇ 15 ਲੱਖ ਗੈਸ ਦੇ ਬਿੱਲਾਂ ਵਿੱਚ ਰਾਹਤ ਮਿਲਣੀ ਹੈ ।
– 8265 ISEE ਪਰਿਵਾਰ ਦੇ ਮੈਂਬਰ 3 ਮੈਂਬਰਾਂ ਤੱਕ
– 20.000€ ISEE ਪਰਿਵਾਰ ਦੇ ਮੈਂਬਰ 4 ਜਾ ਫਿਰ 4 ਤੋਂ ਵੱਧ
– ਜਿਹਨਾਂ ਨੂੰ Reddito di Cittadinanza ਜਾਂ ਫਿਰ ਪੈਨਸ਼ਨ ਮਿਲ ਰਹੀ ਹੈ
– ਘਰ ਵਿੱਚ ਕੋਈ ਐਸਾ ਮਰੀਜ਼ ਜਿਸ ਨੂੰ ਮਸ਼ੀਨਾਂ ਤੇ ਜਿਉਂਦਾ ਰੱਖਿਆ ਹੋਵੇ, ਫਿਰ Reddito ਦੀ ਕੋਈ ਵੀ limit ਨਹੀਂ
128€ 1-2 ਪਰਿਵਾਰਿਕ ਮੈਂਬਰ
151€ 4 ਮੈਂਬਰਾਂ ਤਕ
177 4 ਤੋਂ ਵੱਧ ਮੈਂਬਰਾਂ ਲਈ
ਬੋਨਸ ਗੈਸ ਵਿੱਚ ਕਿੰਨੇ ਪੈਸੇ ਮਿਲ ਸਕਦੇ ਹਨ ?
67€ ਤੋਂ ( Sicilia ਅਤੇ Reggio Calabria) 170 € ਤੱਕ (Veneto ਅਤੇ Piemonte) 4 ਪਰਿਵਾਰ ਦੇ ਮੈਂਬਰਾਂ ਤੱਕ ;
93 € ਤੋਂ ( Sicilia ਅਤੇ Reggio Calabria) 245 € ਤੱਕ (Veneto ਅਤੇ Piemonte) 4 ਵੱਧ ਪਰਿਵਾਰ ਦੇ ਮੈਂਬਰਾਂ ਲਈ
ਇਹਦੇ ਲਈ DSU ਦੀ ਅਰਜੀ ਪਾਣੀ ਹੁੰਦੀ ਹੈ ਜੀ ( Dichiarazione Sostitutiva Unica ) ਜੋ ਕੇ ਤੁਸੀਂ ਆਪਣੇ ਪਿੰਡ ( COMUNE ), CAF, CISL , INPS ਦੀ ਵੈਬਸਾਈਟ ਤੇ ਜਾਕੇ ਕਰ ਸਕਦੇ ਹੋ
ਸਰਲੀਕਰਨ ਫ਼ਰਮਾਨ ਫਲੋਜ਼ ਫ਼ਰਮਾਨ ਦੇ ਸਬੰਧ ਵਿੱਚ ਵੱਖ-ਵੱਖ ਤਬਦੀਲੀਆਂ ਲਈ ਪ੍ਰਦਾਨ ਕਰਦਾ ਹੈ। ਖਾਸ ਤੌਰ… Read More
Il DL Semplificazioni prevede diverse novità per quanto riguarda il Decreto Flussi. In particolare, è… Read More
Bonus casalinghe 2022 ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਨੂੰ ਪ੍ਰਾਪਤ ਕਰਨ ਲਈ ਕੀ ਲੋੜਾਂ… Read More
ਸੋਕੇ ਦੀ ਐਮਰਜੈਂਸੀ, ਲੋਮਬਾਰਡੀ ਵਿੱਚ ਗਰਮੀ ਦੁਆਰਾ ਤਣਾਅ ਵਾਲੀਆਂ ਗਾਵਾਂ: ਦੁੱਧ ਦਾ ਉਤਪਾਦਨ ਘਟਿਆ (10%… Read More
ਪੁਰਤਗਾਲ ਦੀ ਸਰਕਾਰ ਨੇ ਛੇ ਮਹੀਨਿਆਂ ਲਈ ਦੇਸ਼ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੇ… Read More
Bonus 200€ jehre bande sarkari kam kr rahe hn, ohna nu automatic auna hai. baki… Read More
Leave a Comment